SBS Punjabi-logo

SBS Punjabi

SBS (Australia)

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

Location:

Sydney, Australia

Description:

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

Language:

Punjabi

Contact:

SBS Radio Sydney Locked Bag 028 Crows Nest NSW 1585 Australia 02-8333 2821


Episodes
Ask host to enable sharing for playback control

ਖ਼ਬਰਨਾਮਾ : ਫੈਡਰਲ ਚੋਣਾਂ ਵਿੱਚ ਲੇਬਰ ਪਾਰਟੀ ਨੂੰ ਮਿਲੀ ਜਿੱਤ ’ਤੇ ਮੋਦੀ ਨੇ ਦਿੱਤੀਆਂ ਮੁਬਾਰਕਾਂ, ਟਰੰਪ ਨੇ ਕੀਤੀ ਟਿੱਪਣੀ

5/5/2025
ਫੈਡਰਲ ਚੋਣਾਂ ਦੇ ਨਤੀਜਿਆ ਵਿੱਚ ਲੇਬਰ ਪਾਰਟੀ ਨੂੰ ਮਿਲੀ ਜਿੱਤ ਤੋਂ ਬਾਅਦ ਕੌਮਾਂਤਰੀ ਪੱਧਰ ਦੇ ਆਗੂਆਂ ਵੱਲੋਂ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਨਿਰੰਤਰ ਜਾਰੀ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿਂਦਰ ਮੋਦੀ ਨੇ ਆਪਣੇ ਐਕਸ ਅਕਾਊਂਟ ਰਾਹੀਂ ਵਧਾਈ ਸੰਦੇਸ਼ ਭੇਜਿਆ ਹੈ। ਦੂਜੇ ਪਾਸੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਸਟ੍ਰੇਲੀਅਨ ਚੋਣਾਂ ’ਤੇ ਟਿੱਪਣੀ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਮੁਕਾਬਲੇ ਵਿੱਚ ਐਂਥਨੀ ਅਲਬਾਨੀਜ਼ੀ ਦਾ ਵਿਰੋਧੀ ਕੌਣ ਸੀ। ਹੋਰ ਵੇਰਵੇ ਲਈ ਸੁਣੋ ਇਹ ਰਿਪੋਰਟ...

Duration:00:04:57

Ask host to enable sharing for playback control

ਸਾਹਿਤ ਅਤੇ ਕਲਾ: ਸਮੀਨਾ ਆਸਮਾਂ ਦੀ ਕਿਤਾਬ 'ਵੇਲਾ ਸਿਮਰਨ ਦਾ' ਦੀ ਪੜਚੋਲ

5/4/2025
ਲਹਿੰਦੇ ਪੰਜਾਬ ਤੋਂ ਪੰਜਾਬੀ ਕਵਿਤਰੀ ਸਮੀਨਾ ਆਸਮਾਂ ਦੀ ਕਿਤਾਬ 'ਵੇਲਾ ਸਿਮਰਨ ਦਾ' ਵਿੱਚ ਕਵਿਤਾਵਾਂ ਮੌਜੂਦ ਹਨ ਜੋ ਕਿ ਪਾਠਕਾਂ ਨੂੰ ਕਾਫੀ ਪਸੰਦ ਆ ਰਹੀਆਂ ਹਨ। ਇਸ ਕਿਤਾਬ ਦੀ ਪੜਚੋਲ ਕਰ ਰਹੀ ਹੈ ਪਾਕਿਸਤਾਨ ਤੋਂ ਸਾਡੀ ਸਹਿਯੋਗੀ ਸਾਦੀਆ ਰਫ਼ੀਕ...

Duration:00:07:55

Ask host to enable sharing for playback control

ਕੀ ਤੁਸੀਂ ਫੇਸਬੁੱਕ ਮਾਰਕਿਟਪਲੇਸ 'ਤੇ ਚੀਜ਼ਾਂ ਵੇਚ ਰਹੇ ਹੋ? ਏ.ਟੀ.ਓ ਦੀ ਨਜ਼ਰ ਤੁਹਾਡੇ 'ਤੇ ਹੈ

5/4/2025
ਏ ਟੀ ਓ ਯਾਨੀ 'ਆਸਟ੍ਰੇਲੀਅਨ ਟੈਕਸੇਸ਼ਨ ਔਫਿਸ' ਆਸਟ੍ਰੇਲੀਆ ਵਿੱਚ ਟੈਕਸ ਦਾ ਲੇਖਾ ਜੋਖਾ ਦੇਖਦਾ ਹੈ।ਤੁਹਾਡੇ ਕੋਲ ਏਬੀਐਨ ਹੈ ਜਾਂ ਨਹੀਂ ਪਰ ਫਿਰ ਵੀ ਏ.ਟੀ.ਓ ਮੁਤਾਬਕ ਕਿਸੇ ਵੀ ਤਰ੍ਹਾਂ ਦੀ ਕਮਾਈ ‘ਤੇ ਟੈਕਸ ਲੱਗਦਾ ਹੈ ਅਤੇ ਉਹ ਤੁਹਾਡੀ ਫੇਸਬੁੱਕ ਦੀ ਗਤੀਵਿਧੀ ‘ਤੇ ਵੀ ਧਿਆਨ ਰੱਖਦਾ ਹੈ।ਸੋ ਜੇਕਰ ਤੁਸੀਂ ਫੇਸਬੁੱਕ ਮਾਰਕੀਟਪਲੇਸ ‘ਤੇ ਚੀਜ਼ਾਂ ਖਰੀਦ ਜਾਂ ਵੇਚ ਰਹੇ ਹੋ ਤਾਂ ਜ਼ਰੂਰ ਸੁਣੋ ਇਹ ਪੋਡਕਾਸਟ….

Duration:00:04:58

Ask host to enable sharing for playback control

ਕਸ਼ਮੀਰ ਹਮਲੇ ਤੋਂ ਬਾਅਦ ਆਸਟ੍ਰੇਲੀਆ ਨੇ ਭਾਰਤ ਦੀ ਯਾਤਰਾ ਲਈ ਜਾਰੀ ਕੀਤੀ ਚੇਤਾਵਨੀ

5/4/2025
ਕਸ਼ਮੀਰ ਵਿੱਚ ਹੋਏ ਹਮਲੇ ਤੋਂ ਬਾਅਦ, ਆਸਟ੍ਰੇਲੀਆ ਨੇ ਇੱਥੇ ਦੇ ਲੋਕਾਂ ਨੂੰ ਭਾਰਤ ਦੀ ਯਾਤਰਾ ਕਰਨ ਮੌਕੇ ਸਾਵਧਾਨੀ ਵਰਤਣ ਲਈ ਕਿਹਾ ਹੈ। ਇਸ ਸਬੰਧੀ ਅਧਿਕਾਰਕ ਬਿਆਨ ਰਾਹੀਂ ਭਾਰਤ ਵਿੱਚ 'ਅੱਤਵਾਦ ਅਤੇ ਅਪਰਾਧ ਦੇ ਖ਼ਤਰੇ ਅਤੇ ਸਿਵਲ ਅਸ਼ਾਂਤੀ ਦੇ ਜੋਖਮ' ਦਾ ਹਵਾਲਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਆਸਟ੍ਰੇਲੀਆ ਤੋਂ ਪਾਕਿਸਤਾਨ ਅਤੇ ਪਾਕਿਸਤਾਨ ਤੋਂ ਭਾਰਤ ਯਾਤਰਾ ਕਰਨ ਵਾਲਿਆਂ ਲਈ ਵੀ ਹੋਰ ਚੇਤਾਵਨੀਆਂ ਹਨ। ਪੰਜਾਬ ਦੇ ਕਈ ਇਲਾਕੇ ਵੀ ਪਾਬੰਦੀ ਦੇ ਘੇਰੇ ਵਿੱਚ ਹਨ। ਹੋਰ ਵੇਰਵੇ ਲਈ ਸੁਣੋ ਇਹ ਰਿਪੋਰਟ...

Duration:00:04:30

Ask host to enable sharing for playback control

ਕੀ ਭਾਰਤੀ ਮੂਲ ਦੇ ਲੋਕ ਇੰਗਲੈਂਡ ਨੂੰ ਪਿੱਛੇ ਛੱਡ, ਆਸਟ੍ਰੇਲੀਆ ਵਿੱਚ ਸਭ ਤੋਂ ਵੱਡਾ ਪ੍ਰਵਾਸੀ ਸਮੂਹ ਬਣਨ ਵਾਲੇ ਹਨ?

5/4/2025
ਵਿਦੇਸ਼ੀ ਪਿਛੋਕੜ ਵਾਲੇ ਆਸਟ੍ਰੇਲੀਅਨ ਪ੍ਰਵਾਸੀਆਂ ਵਿੱਚ ਬਰਤਾਨਵੀ ਲੋਕਾਂ ਦੀ ਗਿਣਤੀ ਅੱਜ ਵੀ ਸਭ ਤੋਂ ਵੱਧ ਹੈ ਜਦਕਿ ਇਸ ਮਾਮਲੇ ਵਿੱਚ ਭਾਰਤੀ ਲੋਕ ਦੂਜੇ ਨੰਬਰ 'ਤੇ ਜਾ ਪਹੁੰਚੇ ਹਨ । ਆਸਟ੍ਰੇਲੀਆ ਵਿੱਚ ਯੂਕੇ ਤੋਂ ਆਏ ਲੋਕਾਂ ਦੀ ਆਬਾਦੀ ਦਾ ਗਰਾਫ ਹੇਠਾਂ ਵੱਲ ਆ ਰਿਹਾ ਹੈ ਅਤੇ ਭਾਰਤੀਆਂ ਦੀ ਗਿਣਤੀ ਲਗਾਤਾਰ ਵੱਧਦੀ ਨਜ਼ਰ ਆ ਰਹੀ ਹੈ। ਦਰਅਸਲ, ਬੀਤੇ 10 ਸਾਲਾਂ ਦੇ ਅੰਕੜਿਆਂ ਮੁਤਾਬਿਕ ਹੋਰਨਾਂ ਮੁਲਕਾਂ ਵਿੱਚ ਪੈਦਾ ਹੋਏ ਆਸਟ੍ਰੇਲੀਅਨ ਲੋਕਾਂ ਦੀ ਆਬਾਦੀ ਵਿੱਚ ਸਭ ਤੋਂ ਵੱਡਾ ਵਾਧਾ ਭਾਰਤੀ ਲੋਕਾਂ ਵਲੋਂ ਦਰਜ ਕੀਤਾ ਗਿਆ ਹੈ। ਅਜਿਹੇ ਵਿੱਚ ਆਸਟ੍ਰੇਲੀਆ ਦਾ ਭਵਿੱਖ ਕਿਸ ਤਰਾਂ ਦਾ ਹੋ ਸਕਦਾ ਹੈ? ਸੁਣੋ ਇਸ ਰਿਪੋਰਟ ਰਾਹੀਂ...

Duration:00:07:03

Ask host to enable sharing for playback control

2025 ਫੈਡਰਲ ਇਲੈਕਸ਼ਨ 'ਚ ਲੇਬਰ ਪਾਰਟੀ ਦੀ ਜਿੱਤ, ਐਂਥਨੀ ਅਲਬਾਨੀਜ਼ੀ ਮੁੜ ਬਣਨਗੇ ਪ੍ਰਧਾਨ ਮੰਤਰੀ

5/3/2025
ਆਸਟ੍ਰੇਲੀਆਈ ਲੋਕ ਦੁਬਾਰਾ ਚੁਣੀ ਗਈ ਲੇਬਰ ਸਰਕਾਰ ਤੋਂ ਕੀ ਉਮੀਦ ਕਰ ਸਕਦੇ ਹਨ? ਪੇਸ਼ ਹੈ ਚੋਣ ਮੁਹਿੰਮ ਦੌਰਾਨ ਲੇਬਰ ਵੱਲੋਂ ਵਾਅਦਾ ਕੀਤੀਆਂ ਗਈਆਂ ਮੁੱਖ ਨੀਤੀਆਂ ਤੇ ਚਾਨਣਾ ਪਾਉਂਦੀ ਇਹ ਖਾਸ ਰਿਪੋਰਟ।

Duration:00:06:23

Ask host to enable sharing for playback control

ਖਬਰਾਂ ਫਟਾਫਟ: ਪੂਰੇ ਹਫਤੇ ਦੀਆਂ ਅਹਿਮ ਖਬਰਾਂ

5/2/2025
ਭਾਰਤ ਇਸ ਸਾਲ ਜਲਦੀ ਹੀ ਵਿਦੇਸ਼ਾਂ ਵਿੱਚ ਜਨਮੇ ਆਸਟ੍ਰੇਲੀਆ ਵਾਸੀਆਂ ਲਈ ਮੂਲ ਦੇਸ਼ ਵਜੋਂ ਬ੍ਰਿਟੇਨ ਨੂੰ ਪਛਾੜਨ ਲਈ ਤਿਆਰ ਹੈ। ਇਸ ਸਮੇਤ ਆਸਟ੍ਰੇਲੀਆ ਦੀਆਂ ਚੋਣ ਸਰਗਰਮੀਆਂ, ਨੌਰਦਰਨ ਟੈਰੇਟਰੀ ਵਿੱਚ ਮਜ਼ਬੂਤ ਜ਼ਮਾਨਤ ਕਾਨੂੰਨ ਪਾਸ ਅਤੇ 14 ਸਾਲ ਦੇ ਖਿਡਾਰੀ ਦਾ ਆਈ ਪੀ ਐਲ ਵਿੱਚ ਸੈਂਕੜਾ—ਪੂਰੇ ਹਫਤੇ ਦੀਆਂ ਅਹਿਮ ਖਬਰਾਂ ਇਸ ਪੌਡਕਾਸਟ ਰਾਹੀਂ ਜਾਣੋ।

Duration:00:05:31

Ask host to enable sharing for playback control

ਖਬਰਨਾਮਾ: ਆਗੂਆਂ ਵੱਲੋਂ ਸਖਤ ਸੀਟਾਂ 'ਤੇ ਆਖਰੀ ਜ਼ੋਰ, ਕੋਅਲੀਸ਼ਨ ਲਈ ਮਾੜੇ ਨਤੀਜਿਆਂ ਦੀ ਭਵਿੱਖਬਾਣੀ

5/2/2025
ਦੋਵੇਂ ਵੱਡੀਆਂ ਪਾਰਟੀਆਂ ਦੇ ਆਗੂ ਅੱਜ ਮਹੱਤਵਪੂਰਨ ਸੀਟਾਂ 'ਤੇ ਤੇਜ਼ ਰਫਤਾਰ ਨਾਲ ਪ੍ਰਚਾਰ ਕਰ ਕਰ ਰਹੇ ਹਨ, ਤਾਂ ਜੋ ਸ਼ਨੀਵਾਰ ਨੂੰ ਵੋਟਿੰਗ ਤੋਂ ਪਹਿਲਾਂ ਆਪਣੇ ਸਮਰਥਨ ਨੂੰ ਮਜ਼ਬੂਤ ਕੀਤਾ ਜਾ ਸਕੇ। ਚੋਣ ਪ੍ਰਚਾਰ ਦੇ ਆਖਰੀ ਦਿਨ ਆਈ ਇੱਕ ਨਵੀਂ ਰਿਪੋਰਟ ਦੇ ਮੁਤਾਬਿਕ, ਇਸ ਵਾਰ ਦੀਆਂ ਚੋਣਾਂ ਵਿੱਚ ਕੋਅਲੀਸ਼ਨ ਨੂੰ ਕਰੀਬ 80 ਸਾਲਾਂ ਵਿੱਚ ਸਭ ਤੋਂ ਮਾੜਾ ਨਤੀਜਾ ਮਿਲੇਗਾ। ਇਸਤੋਂ ਇਲਾਵਾ ਅੱਜ ਦੀਆਂ ਹੋਰ ਖਬਰਾਂ ਜਾਨਣ ਲਈ ਸੁਣੋ ਇਹ ਪੌਡਕਾਸਟ..

Duration:00:03:41

Ask host to enable sharing for playback control

Follow the money: how lobbying and big donations influence politics in Australia - SBS Examines: ਲਾਬਿੰਗ ਅਤੇ ਵੱਡੇ ਦਾਨ ਆਸਟਰੇਲੀਆ ਵਿੱਚ ਰਾਜਨੀਤੀ ਨੂੰ ਕਿਵੇਂ ਪ੍ਰਭਾਵਿਤ ਕਰਦੇ ਹਨ

5/1/2025
Experts say a lack of transparency leaves Australians unaware of "undue influences" at play across all levels of government. - ਮਾਹਰਾਂ ਦਾ ਕਹਿਣਾ ਹੈ ਕਿ ਪਾਰਦਰਸ਼ਤਾ ਦੀ ਘਾਟ ਆਸਟ੍ਰੇਲੀਆ ਦੇ ਲੋਕਾਂ ਨੂੰ ਸਰਕਾਰ ਦੇ ਸਾਰੇ ਪੱਧਰਾਂ 'ਤੇ "ਅਣਉਚਿਤ ਪ੍ਰਭਾਵਾਂ" ਤੋਂ ਅਣਜਾਣ ਬਣਾ ਦਿੰਦੀ ਹੈ।

Duration:00:10:53

Ask host to enable sharing for playback control

ਪੰਜਾਬੀ ਡਾਇਸਪੋਰਾ: ਟਰੰਪ ਦਾ ਨਵਾਂ ਆਦੇਸ਼, ਅਮਰੀਕਾ 'ਚ ਟਰੱਕ ਡਰਾਈਵਰਾਂ ਨੂੰ ਅੰਗ੍ਰੇਜ਼ੀ ਆਉਣੀ ਲਾਜ਼ਮੀ

5/1/2025
ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਟਰੱਕ ਡਰਾਈਵਰਾਂ ਲਈ ਅੰਗ੍ਰੇਜ਼ੀ ਲਾਜ਼ਮੀ ਕਰ ਦਿੱਤੀ ਹੈ। ਇਸ ਨੂੰ ਲੈ ਕੇ ਕਿੱਤੇ ਨਾਲ ਜੁੜੇ ਹੋਏ ਭਾਰੀ ਮਾਤਰਾ 'ਚ ਪੰਜਾਬੀਆਂ ਨੇ ਚਿੰਤਾ ਜ਼ਾਹਰ ਕੀਤੀ ਹੈ। ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਦੀਆਂ ਖ਼ਬਰਾਂ ਬਾਰੇ ਹੋਰ ਜਾਣਕਾਰੀ ਲਈ ਉੱਪਰ ਦਿੱਤੇ ਆਡੀਓ ਬਟਨ ‘ਤੇ ਕਲਿੱਕ ਕਰੋ।

Duration:00:07:59

Ask host to enable sharing for playback control

ਖਬਰਨਾਮਾ: ਵਿਦੇਸ਼ੀ ਡਰਾਈਵਿੰਗ ਲਾਈਸੈਂਸ ਨੂੰ ਆਸਟ੍ਰੇਲੀਅਨ ਲਾਈਸੈਂਸ 'ਚ ਬਦਲਣ ਦੀ ਪ੍ਰਕਿਰਿਆ 'ਚ ਬਦਲਾਅ

5/1/2025
ਆਸਟ੍ਰੇਲੀਅਨ ਅਤੇ ਨਿਊਜ਼ੀਲੈਂਡ ਟਰਾਂਸਪੋਰਟ ਏਜੰਸੀਆਂ ਦੀ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਨਵੀਆਂ ਤਬਦੀਲੀਆਂ ਦੱਖਣੀ ਕੋਰੀਆ, ਹਾਂਗਕਾਂਗ, ਦੱਖਣੀ ਅਫਰੀਕਾ ਅਤੇ ਕਈ ਯੂਰਪੀਅਨ ਯੂਨੀਅਨ ਦੇ ਦੇਸ਼ਾਂ ਸਮੇਤ 18 ਦੇਸ਼ਾਂ ਅਤੇ ਖੇਤਰਾਂ ਦੇ ਡਰਾਈਵਰਾਂ 'ਤੇ ਲਾਗੂ ਹੁੰਦੀਆਂ ਹਨ। ਕੁੱਝ ਮਾਮਲਿਆਂ ਵਿੱਚ ਨਵੇਂ ਬਦਲਾਅ ਵਾਧੂ ਟੈਸਟਿੰਗ ਦੀ ਜ਼ਰੂਰਤ ਨੂੰ ਖ਼ਤਮ ਕਰ ਦੇਣਗੇ। ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ...

Duration:00:03:13

Ask host to enable sharing for playback control

ਸਿਹਤ ਸੰਭਾਲ ਵਿੱਚ AI ਦੀ ਵੱਧਦੀ ਭੂਮਿਕਾ

5/1/2025
ਡਾਕਟਰਾਂ ਨੂੰ ਮਰੀਜ਼ਾਂ ਦੀ ਜਾਂਚ ਕਰਨ ਵਿੱਚ ਮਦਦ ਕਰਨ ਤੋਂ ਲੈਕੇ, ਦਿਮਾਗ ਦੇ ਸਕੈਨ ਦੀ ਵਿਆਖਿਆ ਕਰਨ ਅਤੇ ਬਿਮਾਰੀ ਦੇ ਸ਼ੁਰੂਆਤੀ ਲੱਛਣਾਂ ਦਾ ਪਤਾ ਲਗਾਉਣ ਤੱਕ - AI ਵਿੱਚ ਸਿਹਤ ਸੰਭਾਲ ਵਿੱਚ ਕ੍ਰਾਂਤੀ ਲਿਆਉਣ ਦੀ ਸਮਰੱਥਾ ਹੈ। ਫਿਰ ਵੀ, ਸੁਰੱਖਿਆ, ਨਿਯਮ ਅਤੇ ਸਭਿਆਚਾਰਕ ਸੂਖਮਤਾਵਾਂ ਦੇ ਆਲੇ-ਦੁਆਲੇ ਚੁਣੌਤੀਆਂ ਰਹਿੰਦੀਆਂ ਹਨ ਅਤੇ ਮਾਹਰ ਕਹਿੰਦੇ ਹਨ ਕਿ ਤਕਨਾਲੋਜੀ ਦੇ ਵਿਕਾਸ ਅਤੇ ਨਵੇਂ ਸਾਧਨਾਂ ਦੇ ਉਭਰਨ ਦੇ ਨਾਲ ਇਹਨਾਂ 'ਤੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ।

Duration:00:05:34

Ask host to enable sharing for playback control

ਆਸਟ੍ਰੇਲੀਅਨ ਫੈਡਰਲ ਚੋਣਾਂ, ਭਾਰਤੀ ਭਾਈਚਾਰੇ ਲਈ ਵੱਡੀਆਂ ਪਾਰਟੀਆਂ ਦੇ ਵੱਡੇ ਐਲਾਨ

5/1/2025
ਆਸਟ੍ਰੇਲੀਆ ਦੀਆਂ 2025 ਫੈਡਰਲ ਚੋਣਾਂ ਵਿੱਚ ਭਾਰਤੀ ਮੂਲ ਦੇ ਵੋਟਰਾਂ ਨੂੰ ਆਪਣੇ ਵੱਲ ਖਿੱਚਣ ਲਈ ਵੱਡੀਆਂ ਸਿਆਸੀ ਪਾਰਟੀਆਂ ਵੱਲੋਂ ਕੋਈ ਕਸਰ ਬਾਕੀ ਨਹੀਂ ਛੱਡੀ ਗਈ। ਭਾਈਚਾਰੇ ਦੇ ਨੁਮਾਇੰਦਿਆਂ ਦੀ ਹਾਜ਼ਰੀ ਵਿੱਚ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਪਿਛਲੇ ਦਿਨੀਂ ਕਈ ਵੱਡੇ-ਵੱਡੇ ਐਲਾਨ ਕੀਤੇ ਹਨ। ਇਨ੍ਹਾਂ ਐਲਾਨਾਂ ਵਿੱਚ 2026 ਵਿੱਚ ਹੋਣ ਵਾਲੀਆਂ ਆਸਟ੍ਰੇਲੀਅਨ ਸਿੱਖ ਖੇਡਾਂ, ਗੁਰੂਘਰਾਂ ਅਤੇ ਮੰਦਿਰਾਂ ਤੋਂ ਇਲਾਵਾ ਭਾਈਚਾਰੇ ਦੀਆਂ ਸਮਾਜਿਕ ਸੰਸਥਾਵਾਂ ਲਈ ਮਿਲੀਅਨ ਡਾਲਰਾਂ ਦੀ ਮਾਲੀ ਸਹਾਇਤਾ ਸ਼ਾਮਿਲ ਹੈ। ਸਿਆਸੀ ਪਾਰਟੀਆਂ ਨੇ ਸਪੱਸ਼ਟ ਕਿਹਾ ਹੈ ਕਿ ਇਹ ਵਾਅਦੇ ਚੋਣਾਂ ਵਿੱਚ ਜਿੱਤ ਹਾਸਲ ਹੋਣ ਤੋਂ ਬਾਅਦ ਹੀ ਪੂਰੇ ਹੋ ਸਕਣਗੇ। ਹੋਰ ਵੇਰਵੇ ਲਈ ਸੁਣੋ ਇਹ ਆਡੀਓ ਰਿਪੋਰਟ...

Duration:00:11:03

Ask host to enable sharing for playback control

ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਪ੍ਰੋਗਰਾਮ

4/30/2025
ਸਿਡਨੀ ਦੇ ਨਿਊਕਾਸਲ ਵਿੱਚ ਇੱਕ ਬੇਹੱਦ ਦੁੱਖਦਾਇਕ ਘਟਨਾ ਵਾਪਰੀ ਜਿਸ ਵਿੱਚ ਪੰਜਾਬੀ ਮੂਲ ਦੇ ਏਕਮ ਸਾਹਨੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਬਾਰੇ ਏਕਮ ਦੇ ਪਿਤਾ ਅਮਰਿੰਦਰ ਸਾਹਨੀ ਨੇ ਬੜੇ ਹੀ ਦੁਖੀ ਹਿਰਦੇ ਨਾਲ ਸਾਡੇ ਨਾਲ ਗੱਲਬਾਤ ਕੀਤੀ। ਅੱਜ ਦੇ ਇਸ ਪ੍ਰੋਗਰਾਮ ਵਿੱਚ ਇਸ ਗੱਲਬਾਤ ਦਾ ਜ਼ਿਕਰ ਹੈ। ਦਿਨ ਦੀਆਂ ਮੁੱਖ ਖਬਰਾਂ, ਆਸਟ੍ਰੇਲੀਅਨ ਫੈਡਰਲ ਚੋਣਾਂ ਵਿੱਚ ਪ੍ਰਵਾਸੀ ਭਾਈਚਾਰੇ ਦਾ ਝੁਕਾਅ ਕਿਸ ਵੱਲ ਹੁੰਦਾ ਹੈ ਅਤੇ ਪਾਕਿਸਤਾਨ ਤੋਂ ਕੀ ਹੈ ਖ਼ਬਰਸਾਰ, ਸਾਰਾ ਕੁਝ ਸੁਣੋ ਸਾਡੇ ਇਸ ਪੂਰੇ ਰੇਡੀਓ ਪ੍ਰੋਗਰਾਮ 'ਚ...

Duration:00:41:02

Ask host to enable sharing for playback control

What to expect when taking your child to the emergency department - ਆਪਣੇ ਬੱਚੇ ਨੂੰ ਐਮਰਜੈਂਸੀ ਵਿਭਾਗ ਲਿਜਾਣ ਵੇਲੇ ਕੀ ਉਮੀਦ ਰੱਖੀਏ?

4/30/2025
Visiting the emergency department with a sick or injured child can overwhelm parents due to long wait times and stress. Understanding what to expect can help. This episode explores when to go to children's hospital emergency departments in Australia and what to expect upon arrival. - ਬਿਮਾਰ ਜਾਂ ਜ਼ਖਮੀ ਬੱਚੇ ਨੂੰ ਲੈ ਕੇ ਐਮਰਜੈਂਸੀ ਵਿਭਾਗ ਜਾਣਾ ਮਾਪਿਆਂ ਨੂੰ ਲੰਬੇ ਸਮੇਂ ਦੇ ਇੰਤਜ਼ਾਰ ਅਤੇ ਤਣਾਅ ਕਾਰਨ ਪਰੇਸ਼ਾਨ ਕਰ ਸਕਦਾ ਹੈ। ਇਹ ਸਮਝਣਾ ਕਿ ਅਜਿਹੇ ਹਾਲਤ ਵਿੱਚ ਕੀ ਉਮੀਦ ਕਰਨੀ ਹੈ, ਸਹਾਇਕ ਸਿੱਧ ਹੋ ਸਕਦਾ ਹੈ। ਇਹ ਐਪੀਸੋਡ ਇਸ ਬਾਰੇ ਜਾਣਕਾਰੀ ਦਿੰਦਾ ਹੈ ਕਿ ਆਸਟ੍ਰੇਲੀਆ ਵਿੱਚ ਬੱਚਿਆਂ ਦੇ ਹਸਪਤਾਲ ਦੇ ਐਮਰਜੈਂਸੀ ਵਿਭਾਗਾਂ ਵਿੱਚ ਕਦੋਂ ਜਾਣਾ ਹੈ ਅਤੇ ਉੱਥੇ ਪਹੁੰਚਣ 'ਤੇ ਕੀ ਉਮੀਦ ਕਰਨੀ ਚਾਹੀਦੀ ਹੈ ?

Duration:00:09:20

Ask host to enable sharing for playback control

ਖਬਰਨਾਮਾ: ਭਾਰਤ ਅਤੇ ਪਾਕਿਸਤਾਨ ਵਿੱਚਕਾਰ ਵੱਧਦੇ ਤਣਾਅ ਦੇ ਮੱਦੇਨਜ਼ਰ ਯੂ ਐਨ ਵੱਲੋਂ ਦੋਹਾਂ ਦੇਸ਼ਾਂ ਦੇ ਨੇਤਾਵਾਂ ਨਾਲ ਗੱਲਬਾਤ

4/30/2025
ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਨੇ ਦੋਵਾਂ ਪ੍ਰਮਾਣੂ ਹਥਿਆਰਬੰਦ ਦੇਸ਼ਾਂ ਵਿਚਕਾਰ ਤਣਾਅ ਘਟਾਉਣ ਦੀਆਂ ਕੋਸ਼ਿਸ਼ਾਂ ਦਾ ਸਮਰਥਨ ਕਰਨ ਦੀ ਪੇਸ਼ਕਸ਼ ਕੀਤੀ ਹੈ। ਪਾਕਿਸਤਾਨ ਨੇ ਸੋਮਵਾਰ ਨੂੰ ਕਿਹਾ ਸੀ ਕਿ ਪਿਛਲੇ ਹਫ਼ਤੇ ਕਸ਼ਮੀਰ ਵਿੱਚ ਸੈਲਾਨੀਆਂ 'ਤੇ ਹੋਏ ਘਾਤਕ ਅੱਤਵਾਦੀ ਹਮਲੇ ਤੋਂ ਬਾਅਦ, ਭਾਰਤ ਵੱਲੋਂ ਫੌਜੀ ਘੁਸਪੈਠ ਦੀ ਤਿਆਰੀ ਕੀਤੀ ਜਾ ਰਹੀ ਹੈ। ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ...

Duration:00:03:32

Ask host to enable sharing for playback control

ਪਾਕਿਸਤਾਨ ਡਾਇਰੀ: ਨਵੇਂ ਕਾਨੂੰਨ ਤਹਿਤ ਪਾਕਿਸਤਾਨੀਆਂ ਨੂੰ 22 ਦੇਸ਼ਾਂ ਨਾਲ ਦੋਹਰੀ ਨਾਗਰਿਕਤਾ ਦੀ ਮਨਜ਼ੂਰੀ ਮਿਲੀ

4/29/2025
ਪਾਕਿਸਤਾਨ ਨੇ ਅਧਿਕਾਰਤ ਤੌਰ 'ਤੇ 'ਪਾਕਿਸਤਾਨ ਨਾਗਰਿਕਤਾ (ਸੋਧ) ਬਿੱਲ 2024' ਅਧੀਨ 22 ਦੇਸ਼ਾਂ ਨਾਲ ਨਵੇਂ ਦੋਹਰੀ ਨਾਗਰਿਕਤਾ ਸਮਝੌਤੇ ਸਥਾਪਿਤ ਕੀਤੇ ਹਨ। ਇਸ ਫੈਸਲੇ ਨਾਲ ਵਿਦੇਸ਼ੀ ਪਾਕਿਸਤਾਨੀ ਇਨ੍ਹਾਂ ਨਿਰਧਾਰਤ ਦੇਸ਼ਾਂ ਵਿੱਚ ਸਿਟੀਜ਼ਨਸ਼ਿਪ ਪ੍ਰਾਪਤ ਕਰਨ ਤੋਂ ਬਾਅਦ ਵੀ ਆਪਣੀ ਪਾਕਿਸਤਾਨੀ ਨਾਗਰਿਕਤਾ ਬਰਕਰਾਰ ਰੱਖ ਸਕਦੇ ਹਨ। ਕਿਹੜੇ ਨੇ ਇਹ 22 ਦੇਸ਼ ਅਤੇ ਹੋਰ ਕਿਹੜੀਆਂ ਨੇ ਪਾਕਿਸਤਾਨ ਤੋਂ ਖਬਰਾਂ, ਇਹ ਜਾਨਣ ਲਈ ਸੁਣੋ ਇਹ ਪੌਡਕਾਸਟ...

Duration:00:07:10

Ask host to enable sharing for playback control

ਆਸਟ੍ਰੇਲੀਆ ਦੀਆਂ ਸੰਘੀ ਚੋਣਾਂ ਦੇ ਨਤੀਜਿਆਂ ਲਈ ਵੋਟਾਂ ਦੀ ਗਿਣਤੀ ਕਿਵੇਂ ਹੁੰਦੀ ਹੈ?

4/29/2025
ਆਸਟ੍ਰੇਲੀਅਨ ਚੋਣਾਂ ਵਿੱਚ, ਹਰ ਵੋਟ ਹੀ ਨਹੀਂ ਸਗੋਂ ਹਰੇਕ ਬੈਲਟ ਵਿੱਚ ਦਿੱਤੀ ਹਰ ਤਰਜੀਹ (preference within a Ballot) ਵੀ ਆਪਣਾ ਮੁੱਲ ਰੱਖਦੀ ਹੈ। ਚੋਣਾਂ ਵਿੱਚ ਜੇਤੂਆਂ ਅਤੇ ਹਾਰਨ ਵਾਲਿਆਂ ਦਾ ਫੈਸਲਾ ਕਿਵੇਂ ਕੀਤਾ ਜਾਂਦਾ ਹੈ? ਚੋਣ ਨਤੀਜੇ ਕਿਵੇਂ ਗਿਣੇ ਜਾਂਦੇ ਹਨ? ਇਹ ਸਭ ਜਾਣਨ ਲਈ, ਇਸ ਪੌਡਕਾਸਟ ਨੂੰ ਸੁਣੋ:

Duration:00:10:42

Ask host to enable sharing for playback control

ਖਬਰਨਾਮਾ: ਚੋਣਾਂ ਦੇ ਆਖਰੀ ਹਫ਼ਤੇ ਰਾਜਨੀਤਿਕ ਪਾਰਟੀਆਂ ਵੱਲੋਂ ਪ੍ਰਚਾਰ ਜ਼ੋਰਾਂ 'ਤੇ

4/29/2025
ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ੀ ਗ੍ਰੀਨਜ਼ ਦੇ ਕਬਜ਼ੇ ਵਾਲੇ ਗ੍ਰਿਫ਼ਿਥ ਹਲਕੇ ਵਿੱਚ ਜ਼ੋਰਾਂ ਨਾਲ ਚੋਣ ਪ੍ਰਚਾਰ ਕਰ ਰਹੇ ਹਨ, ਜਿੱਥੇ ਲੇਬਰ ਪਾਰਟੀ ਅੰਦਰੂਨੀ ਬ੍ਰਿਸਬੇਨ ਦੀ ਇਹ ਸੀਟ ਮੁੜ ਜਿੱਤਣ ਦੀ ਆਸ ਕਰ ਰਹੀ ਹੈ। ਉਧਰ ਵਿਰੋਧੀ ਧਿਰ ਦੇ ਨੇਤਾ ਪੀਟਰ ਡੱਟਨ ਸ਼ਨੀਵਾਰ ਨੂੰ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਪ੍ਰਚਾਰ ਦੇ ਆਖਰੀ ਹਫ਼ਤੇ ਦੋ ਦਰਜਨ ਤੋਂ ਵੱਧ ਸੀਟਾਂ ਦਾ ਦੌਰਾ ਕਰ ਰਹੇ ਹਨ। ਅਤੇ ਆਈ ਪੀ ਐੱਲ ਵਿੱਚ 14 ਸਾਲ ਦੇ ਵੈਭਵ ਨੇ ਇੱਕ ਨਵਾਂ ਰਿਕਾਰਡ ਕਾਇਮ ਕਰ ਦਿੱਤਾ ਹੈ। ਇਹ ਅਤੇ ਅੱਜ ਦੀਆਂ ਹੋਰ ਖਬਰਾਂ ਜਾਨਣ ਲਈ ਸੁਣੋ ਇਹ ਪੌਡਕਾਸਟ..

Duration:00:04:19

Ask host to enable sharing for playback control

ਪੰਜਾਬੀ ਡਾਇਰੀ: ਕੇਂਦਰ ਨਾਲ ਮੀਟਿੰਗ ਵਿੱਚ ਕਿਸਾਨ ਫੋਰਮ ਨਹੀਂ ਚਾਹੁੰਦੇ ਪੰਜਾਬ ਸਰਕਾਰ ਦੀ ਸ਼ਮੂਲੀਅਤ

4/28/2025
ਭਾਰਤ ਵਿੱਚ ਕੇਂਦਰ ਅਤੇ ਕਿਸਾਨਾਂ ਵਿਚਾਲੇ ਅਗਲੀ ਮੀਟਿੰਗ 4 ਮਈ ਨੂੰ ਹੋਣ ਜਾ ਰਹੀ ਹੈ। ਪਰ ਇਸ ਮੀਟਿੰਗ ਲਈ ਕਿਸਾਨ ਫੋਰਮਾਂ ਨੇ ਇਕ ਸ਼ਰਤ ਰੱਖੀ ਹੈ। ਉਹਨਾਂ ਦਾ ਕਹਿਣਾ ਕਿ ਇਸ ਮੀਟਿੰਗ ਵਿੱਚ ਪੰਜਾਬ ਸਰਕਾਰ ਨੂੰ ਸ਼ਾਮਿਲ ਨਾ ਕੀਤਾ ਜਾਏ। ਇਹ ਅਤੇ ਪੰਜਾਬ ਨਾਲ ਸੰਬਧਿਤ ਹੋਰ ਖਬਰਾਂ ਇਸ ਪੌਡਕਾਸਟ ਰਾਹੀਂ ਸੁਣੋ।

Duration:00:09:13